歌詞
ਵੇ ਮਾਹੀ ਵੇ ਰਾਂਝਿਆ, ਮੇਰੇ ਦਿਲ ਦੇ ਮੇਹਰਮ ਵੇ
ਮੈਂ ਤਾਂ ਬੈਠੀ ਰਹੀ ਅੱਖੀਆਂ ਵਿਛਾਕੇ,
ਓਹਦੀ ਆਉਣ ਦੀ ਉਡੀਕਾਂ ਪਈ ਲਾਕੇ,
ਪਰ ਮਾਹੀ ਨਹੀਂ ਹਾਲ ਪੁੱਛਿਆ,
ਓਹਦੀ ਯਾਦ ’ਚ ਅੱਥਰੂ ਵਹਾਕੇ,
ਤੇ ਮਾਹੀ ਨਹੀਂ ਹਾਲ ਪੁੱਛਿਆ।
ਜਿੰਨਾ ਦੂਰ ਕਰਾਂ ਐਨੂੰ, ਓਨਾ ਕੋਲ ਆਈ ਜਾਵੇ,
ਗੱਲਾਂ ਨਾਲ ਠੱਗ ਲਿਆ, ਬੈਠਾ ਅਜ਼ਮਾਈ ਜਾਵੇ।
ਸਾਡੀ ਲਵੇ ਸਾਰ ਨਹੀਂ, ਤੇ ਹੋਰਾਂ ਨਾਲ ਹੱਸਦਾ,
ਚੋਰੀ ਚੋਰੀ ਤੱਕਦਾ ਤੇ ਆਕੜਾਂ ਦਿਖਾਈ ਜਾਵੇ।
ਦਿਲ ਲੁੱਟ ਲਿਆ ਅੱਖੀਆਂ ਮਿਲਾਕੇ,
ਦੋ ਪਲ ਨੈਯੋ ਕੋਲ ਰੁਕਿਆ।
ਮੈਂ ਤਾਂ ਬੈਠੀ ਰਹੀ ਅੱਖੀਆਂ ਵਿਛਾਕੇ,
ਓਹਦੀ ਆਉਣ ਦੀ ਉਡੀਕਾਂ ਪਈ ਲਾਕੇ,
ਪਰ ਮਾਹੀ ਨਹੀਂ ਹਾਲ ਪੁੱਛਿਆ,
ਓਹਦੀ ਯਾਦ ’ਚ ਅੱਥਰੂ ਵਹਾਕੇ,
ਤੇ ਮਾਹੀ ਨਹੀਂ ਹਾਲ ਪੁੱਛਿਆ।
ਪੁੱਛਦੀਆਂ ਸਹੇਲੀਆਂ ਮਾਹੀ ਕਦੋਂ ਆਉਣਾ ਏ,
ਆਖਦੀ ਫਿਰਾਂ ਉਹਨੇ ਛੇਤੀ ਫੇਰਾ ਪਾਉਣਾ ਏ।
ਵੇਖ ਲਈ ਅੰਮਿਏ ਓ ਵਾਅਦਿਆਂ ਦਾ ਪੱਕਾ ਏ,
ਉਡੀਕਾਂ ਪਈਆਂ ਅਜ਼ਲਾਂ ਤੋਂ ਮਾਹੀ ਸੀਨੇ ਲਾਉਣਾ ਏ।
ਕੈਦੋਂ ਹੁਣ ਤੱਕ ਲਵੇ, ਡਰ ਨਹੀਂਓ ਜੱਗ ਦਾ
ਚੰਗੀ ਪਵੇ ਮਾੜੀ, ਅਸੀਂ ਸਿਰੇ ਹੀ ਚੜ੍ਹਾਉਣਾ ਏ
ਹੁਣ ਕੁਝ ਨਹੀਂਓ, ਬਸ ਮੇਰੇ ਅੰਮਿਏ
ਨਿਗਾਹਾਂ ਓਦੀ ਸਭ ਲੁੱਟਿਆ।
ਮੈਂ ਤਾਂ ਬੈਠੀ ਰਹੀ ਅੱਖੀਆਂ ਵਿਛਾਕੇ,
ਓਹਦੀ ਆਉਣ ਦੀ ਉਡੀਕਾਂ ਪਈ ਲਾਕੇ,
ਪਰ ਮਾਹੀ ਨੈਯੋ ਹਾਲ ਪੁੱਛਿਆ,
ਓਹਦੀ ਯਾਦ ’ਚ ਅੱਥਰੂ ਵਹਾਕੇ,
ਤੇ ਮਾਹੀ ਨੈਯੋ ਹਾਲ ਪੁੱਛਿਆ।
ਤੱਕ ਲਵੇ ਨਾ ਤੱਕੇ, ਕਬੂਲ ਬਿਸਮਿੱਲਾਹ ਏ
ਬੇੜੀ ਦਾ ਮੱਲਾਹ, ਮੇਰਾ ਰਾਂਝਣ ਅਵੱਲਾ ਏ
ਇਸ਼ਕ ਦੀ ਸੱਚੀ ਇੱਕ ਗੱਲ ਜੇ ਸੁਣਾਵਾਂ ਮੈ
ਪੇਸ਼ ਜਿਦੇ ਪੈ ਜਾਂਦਾ, ਕਰ ਦਿੰਦਾ ਝੱਲਾ ਏ
ਹੁਣ ਪੈਰ ਪਿੱਛੇ ਨਹੀਂਓ ਅਮਰ ਹੋਣਾ,
ਸਾਡੀ ਤਾਂ ਯਾਰੀ ਪੈ ਗਈ ਉੱਚਿਆਂ।
ਮੈਂ ਤਾਂ ਬੈਠੀ ਰਹੀ ਅੱਖੀਆਂ ਵਿਛਾਕੇ,
ਓਹਦੀ ਆਉਣ ਦੀ ਉਡੀਕਾਂ ਪਈ ਲਾਕੇ,
ਪਰ ਮਾਹੀ ਨੈਯੋ ਹਾਲ ਪੁੱਛਿਆ,
ਓਹਦੀ ਯਾਦ ’ਚ ਅੱਥਰੂ ਵਹਾਕੇ,
ਤੇ ਮਾਹੀ ਨੈਯੋ ਹਾਲ ਪੁੱਛਿਆ।
音楽のスタイル
Pakistani sufi painfull vocal
Alaap
Chrous singers at back
Slow tempo
Tabla
Harmonium
Flute
Sufi classical
Pain and focus on every line anf finish with pain
All song on murshad thoughts